以八种少数族裔语言提供资讯
本网页备有八种少数族裔语言版本(即印尼语、印度语、尼泊尔语、旁遮普语、他加禄语、泰语、乌尔都语和越南语),这些版本只包含食物环境卫生署(食环署)部分基本资讯。如欲浏览完整内容,请参阅食环署网站的英文、繁体中文或简体中文版本。
ਅੱਠ ਨਸਲੀ ਘੱਟ ਗਿਣਤੀ ਭਾਸ਼ਾਵਾਂ ਵਿੱਚ ਜਾਣਕਾਰੀ ਉਪਲਬਧ
ਅੱਠ ਨਸਲੀ ਘੱਟਗਿਣਤੀ ਭਾਸ਼ਾਵਾਂ (ਜਾਣੀ ਕਿ ਇੰਡੋਨੇਸ਼ੀਆਈ, ਹਿੰਦੀ, ਨੇਪਾਲੀ, ਪੰਜਾਬੀ, ਤਾਗਾਲੋਗ, ਥਾਈ, ਉਰਦੂ ਅਤੇ ਵੀਅਤਨਾਮੀ) ਵਿੱਚ ਇਸ ਵੈੱਬਪੇਜ ਵਿੱਚ ਖੁਰਾਕ ਅਤੇ ਵਾਤਾਵਰਣ ਸਫਾਈ ਵਿਭਾਗ (FEHD) ਦੀ ਸਿਰਫ ਚੁਣੀਂਦਾ ਜ਼ਰੂਰੀ ਜਾਣਕਾਰੀ ਹੈ। ਤੁਸੀਂ FEHD ਵੈੱਬਸਾਈਟ 'ਤੇ ਅੰਗਰੇਜ਼ੀ, ਚੀਨੀ ਜਾਂ ਸਿੰਪਲੀਫਾਈਡ ਚੀਨੀ ਵਿੱਚ ਵਿਚ ਪੂਰੀ ਸਮੱਗਰੀ ਤੱਕ ਪਹੁੰਚ ਕਰ ਸਕਦੇ ਹੋ।
ਜਨਤਕ ਸਫਾਈ
FEHD ਜਨਤਕ ਸਫਾਈ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਗਲੀ ਦੀ ਸਫਾਈ, ਘਰੇਲੂ ਰਹਿੰਦ-ਖੂੰਹਦ ਇਕੱਠਾ ਕਰਨਾ ਅਤੇ ਹੋਰ ਸਫਾਈ ਕਾਰਜ ਸ਼ਾਮਲ ਹਨ, ਜੋ ਕਿ ਅੰਦਰੂਨੀ ਕਰਮਚਾਰੀ ਅਤੇ ਠੇਕੇਦਾਰ ਸਫਾਈ ਟੀਮਾਂ ਦੋਹਾਂ ਦੁਆਰਾ ਕੀਤੇ ਜਾਂਦੇ ਹਨ। ਵਿਭਾਗ ਕੂੜਾ-ਕਰਕਟ ਜਾਂ ਰਹਿੰਦ-ਖੂਦ ਜਮ੍ਹਾਂ ਕਰਨ, ਬਿੱਲਾਂ ਜਾਂ ਪੋਸਟਰਾਂ ਨੂੰ ਅਣਅਧਿਕਾਰਤ ਤੌਰ 'ਤੇ ਪ੍ਰਦਰਸ਼ਿਤ ਕਰਨ, ਕੁੱਤਿਆਂ ਦੇ ਮਲ ਦੁਆਰਾ ਗਲੀਆਂ ਨੂੰ ਗੰਦਾ ਕਰਨ ਆਦਿ ਵਿਰੁੱਧ ਨਿਰਧਾਰਤ ਜੁਰਮਾਨੇ ਦੇ ਨੋਟਿਸ ਜਾਰੀ ਕਰਕੇ ਸਵੱਛਤਾ ਦੇ ਆਮ ਅਪਰਾਧਾਂ ਤਹਿਤ ਲਾਗੂ ਕਰਦਾ ਹੈ। ਮਨੋਨੀਤ FEHD ਅਧਿਕਾਰੀਆਂ ਨੂੰ ਸਫਾਈ ਸਬੰਧੀ ਅਪਰਾਧ ਕਰਨ ਵਾਲੇ ਲੋਕਾਂ ਵਿਰੁੱਧ ਸੰਮਨ ਜਾਰੀ ਕਰਨ ਦਾ ਅਧਿਕਾਰ ਦਿੱਤੇ ਗਏ ਹਨ। ਰੋਜ਼ਾਨਾ ਕਾਨੂੰਨ ਲਾਗੂ ਕਰਵਾਉਣ ਦੀ ਕਾਰਵਾਈ ਤੋਂ ਇਲਾਵਾ, ਕੂੜਾ ਸੁੱਟਣ ਵਿਰੋਧੀ ਛਾਪੇ ਮਾਰੇ ਜਾਂਦੇ ਹੈ।
ਕੀੜੇ-ਮਕੌੜਿਆਂ 'ਤੇ ਕਾਬੂ ਪਾਉਣਾ
ਕੀਟ ਨਿਯੰਤਰਣ ਦਾ ਕੰਮ, ਜਿਵੇਂ ਕਿ ਚੂਹਿਆਂ, ਮੱਛਰਾਂ ਅਤੇ ਜਨਤਕ ਸਿਹਤ ਦੀ ਮਹੱਤਤਾ ਵਾਲੇ ਹੋਰ ਆਰਥਰੋਪੌਡ ਕੀੜਿਆਂ ਦਾ ਨਿਯੰਤਰਣ, FEHD ਅੰਦਰੂਨੀ ਕਰਮਚਾਰੀਆਂ ਅਤੇ ਠੇਕੇਦਾਰ ਕੀਟ ਨਿਯੰਤਰਣ ਟੀਮਾਂ ਦੋਹਾਂ ਦੁਆਰਾ ਕੀਤਾ ਜਾਂਦਾ ਹੈ। ਇਸਦਾ ਉਦੇਸ਼ ਬਿਮਾਰੀ ਫੈਲਾਉਣ ਵਾਲੇ ਕੀੜਿਆਂ ਦੇ ਪ੍ਰਜਨਨ ਨੂੰ ਰੋਕਣਾ ਅਤੇ ਨਿਯੰਤਰਣ ਕਰਨਾ ਹੈ। ਕੀਟ ਨਿਯੰਤਰਣ ਦੀ ਵਿਧੀ ਲਗਾਤਾਰ ਸਮੀਖਿਆ ਦੇ ਅਧੀਨ ਹੈ ਤਾਂ ਜੋ ਬਿਮਾਰੀ ਫੈਲਾਉਣ ਵਾਲੇ ਕੀੜਿਆਂ ਨੂੰ ਕਾਬੂ ਕਰਨ ਵਿਚ ਇਸਦੀ ਪ੍ਰਭਾਵਸ਼ੀਲਤਾ ਅਤੇ ਕਾਰਗਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਜਨਤਕ ਪਖਾਨੇ
FEHD ਪੂਰੇ ਖੇਤਰ ਵਿੱਚ ਜਨਤਕ ਪਖਾਨਿਆਂ ਅਤੇ ਏਕਵਾ ਪ੍ਰੀਵੀਆਂ ਦਾ ਪ੍ਰਬੰਧਨ ਕਰਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਜਨਤਕ ਪਖਾਨਿਆਂ ਨੂੰ ਹਰ ਸਮੇਂ ਸਾਫ ਰੱਖਿਆ ਜਾਵੇ, ਵਿਭਾਗ ਨੇ ਰੋਜ਼ਾਨਾ ਉੱਚ ਉਪਯੋਗਤਾ ਦਰ ਵਾਲੀਆਂ ਥਾਵਾਂ, ਜੋ ਸੈਰ-ਸਪਾਟਾ ਸਥਾਨਾਂ 'ਤੇ ਸਥਿਤ ਹਨ ਜਾਂ ਜੋ ਡੀਸੀ ਮੈਂਬਰਾਂ/ਲੈਗਕੋ ਮੈਂਬਰਾਂ/ਜਨਤਕ ਮੀਡੀਆ ਦਾ ਵੱਧ ਧਿਆਨ ਖਿੱਚਦੇ ਹਨ ਆਦਿ 'ਤੇ ਟਾਇਲਟ ਸੇਵਾਦਾਰਾਂ ਦੀ ਸੇਵਾਵਾਂ ਉਪਲਬਧ ਕਰਵਾਈਆਂ ਹਨ ਤਾਂ ਜੋ ਨਿਯਮਤ ਗੰਭੀਰ ਸਫਾਈ ਤੋਂ ਇਲਾਵਾ ਤੁਰੰਤ ਸਫਾਈ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਜਨਤਕ ਬਾਜ਼ਾਰਾਂ
FEHD ਪੂਰੇ ਖੇਤਰ ਦੇ ਜਨਤਕ ਬਾਜ਼ਾਰ ਅਤੇ ਫ੍ਰੀ ਸਟੈਂਡਿਗ ਪਕੇ ਭੋਜਨ ਦੇ ਬਾਜ਼ਾਰਾਂ ਵਿੱਚ ਕੰਮ ਕਰਦਾ ਹੈ, ਜਿਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਅਤੇ ਵੱਖ-ਵੱਖ ਕਿਸਮ ਦੇ ਕੱਪੜੇ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਵੇਚਣ ਵਾਲਿਆਂ ਦੇ ਸਟਾਲ ਲੱਗਦੇ ਹਨ। ਵਿਭਾਗ ਉਨ੍ਹਾਂ ਦੇ ਸਹੀ ਪ੍ਰਬੰਧਨ ਅਤੇ ਸਮੁੱਚੀ ਸਫਾਈ ਅਤੇ ਸਫਾਈ ਦੀਆਂ ਹਾਲਤਾਂ ਲਈ ਜ਼ਿੰਮੇਵਾਰ ਹੈ। ਆਪਣੇ ਕਾਰੋਬਾਰੀ ਮਾਹੌਲ ਨੂੰ ਬਿਹਤਰ ਬਣਾਉਣ ਲਈ ਚੁਣੀਂਦਾ ਬਾਜ਼ਾਰਾਂ ਵਿਚ ਪ੍ਰੋਮੋਸ਼ਨ ਵੀ ਕੀਤੇ ਜਾਂਦੇ ਹਨ।
ਹਾਕਰਾਂ ਦਾ ਪ੍ਰਬੰਧਨ
FEHD ਹਾਂਗ ਕਾਂਗ ਵਿੱਚ ਹਾਕਰ ਵਾਲਿਆਂ ਦੇ ਪ੍ਰਬੰਧਨ ਅਤੇ ਨਿਯੰਤਰਣ ਲਈ ਜ਼ਿੰਮੇਵਾਰ ਹੈ। ਹਾਕਰ (ਫੇਰੀ ਵਾਲੇ) ਨਿੰਯਤਰਣ ਟੀਮਾਂ ਗੈਰਕਾਨੂੰਨੀ ਹਾਕਿੰਗ ਗਤੀਵਿਧੀਆਂ ਨੂੰ ਨਿਯੰਤਰਣ ਕਰਨ ਅਤੇ ਸਟ੍ਰੀਟ ਟ੍ਰੇਡਿੰਗ ਦੁਆਰ ਜਾਂ ਤਾਂ ਹਾਕਰਾਂ ਦੁਆਰਾ ਜਾਂ ਗਲੀ ਦੇ ਖੇਤਰ ਵਿੱਚ ਦੁਕਾਨਾਂ ਦੇ ਗੈਰਕਾਨੂੰਨੀ ਵਿਸਥਾਰ ਦੁਆਰਾ ਪੈਦਾ ਹੋਈਆਂ ਪਰੇਸ਼ਾਨੀਆਂ ਨੂੰ ਘੱਟ ਕਰਨ ਲਈ ਤਾਇਨਾਤ ਕੀਤੀਆਂ ਜਾਂਦੀਆਂ ਹਨ।
ਕਬਰਸਤਾਨ ਅਤੇ ਸ਼ਮਸ਼ਾਨਘਾਟ
FEHD ਸਰੀਰ ਅਤੇ ਪਿੰਜਰ ਦੇ ਅਵਸ਼ੇਸ਼ਾਂ ਦੇ ਦਾਹ-ਸਸਕਾਰ ਅਤੇ ਦਫਨਾਉਣ ਸਬੰਧੀ ਸੇਵਾਵਾਂ ਪ੍ਰਦਾਨ ਕਰਕੇ ਜਨਤਾ ਦੀ ਸੇਵਾ ਕਰਦਾ ਹੈ। ਵਿਭਾਗ ਕਈ ਸ਼ਮਸ਼ਾਨਘਾਟਾਂ, ਜਨਤਕ ਕਬਰਸਤਾਨਾਂ ਅਤੇ ਜਨਤਕ ਕੋਲੰਬਰੀਆ ਦਾ ਸੰਚਾਲਨ ਕਰਦਾ ਹੈ, ਅਤੇ ਨਿੱਜੀ ਕਬਰਸਤਾਨਾਂ ਦੇ ਪ੍ਰਬੰਧਨ ਦੀ ਨਿਗਰਾਨੀ ਕਰਦਾ ਹੈ ।
ਰਵਾਇਤੀ ਦਫਨਾਉਣ ਦੀਆਂ ਸੇਵਾਵਾਂ ਤੋਂ ਇਲਾਵਾ, FEHD ਲੋਕਾਂ ਨੂੰ ਵਿਭਾਗ ਦੁਆਰਾ ਪ੍ਰਬੰਧਿਤ ਯਾਦਗਾਰ ਦੇ ਬਾਗਾਂ ਵਿੱਚ ਜਾਂ ਨਿਰਧਾਰਤ ਹਾਂਗ ਕਾਂਗ ਦੇ ਪਾਣੀਆਂ 'ਚ ਮਰ ਚੁੱਕਿਆਂ ਦੀਆਂ ਅਸਥੀਆਂ ਨੂੰ ਖਿੰਡਾਉਣ ਲਈ ਜਨਤਾ ਨੂੰ ਉਤਸ਼ਾਹਤ ਕਰਕੇ ਅਸਥੀਆਂ ਨੂੰ ਸੰਭਾਲਣ ਦੇ ਵਧੇਰੇ ਵਾਤਾਵਰਣ-ਅਨੁਕੂਲ ਅਤੇ ਟਿਕਾਊ ਤਰੀਕਿਆਂ ਨੂੰ ਉਤਸ਼ਾਹਤ ਕਰਦਾ ਹੈ। FEHD ਨੇ ਜਨਵਰੀ 2019 ਵਿੱਚ ਗ੍ਰੀਨ ਬੇਰੀਅਲ ਸੈਂਟਰਲ ਰਜਿਸਟਰ ਦੀ ਸ਼ੁਰੂਆਤ ਕੀਤੀ ਤਾਂ ਜੋ ਜਨਤਾ ਦੇ ਮੈਂਬਰਾਂ ਨੂੰ ਗ੍ਰੀਨ ਬੇਰੀਅਲ ਦੀ ਆਪਣੀ ਇੱਛਾ ਨੂੰ ਜਲਦੀ ਰਜਿਸਟਰ ਕਰਨ ਦੇ ਯੋਗ ਬਣਾਇਆ ਜਾ ਸਕੇ।
ਲਾਈਸੈਂਸਿੰਗ
FEHD ਹਾਂਗ ਕਾਂਗ ਦੇ ਲਾਈਸੰਸਸ਼ੁਦਾ ਰੈਸਟੋਰੈਂਟਾਂ ਵਿੱਚ ਭੋਜਨ ਦੇ ਕਾਰੋਬਾਰਾਂ ਲਈ (ਜਿਵੇਂ ਕਿ ਰੈਸਟੋਰੈਂਟ, ਫੂਡ ਫੈਕਟਰੀਆਂ, ਬੇਕਰੀਆਂ, ਫ੍ਰੇਸ਼ ਪ੍ਰੋਵੀਜ਼ਨ ਦੁਕਾਨਾਂ, ਫੈਕਟਰੀ ਕੰਟੀਨਾਂ, ਸਿਯੂ ਮੇਈ ਅਤੇ ਲੋ ਮੇਈ ਦੁਕਾਨਾਂ, ਫ੍ਰੋਜ਼ਨ ਕਨਫੈਕਸ਼ਨ ਫੈਕਟਰੀਆਂ, ਦੁੱਧ ਫੈਕਟਰੀਆਂ, ਕੋਲਡ ਸਟੋਰਾਂ, ਸੰਯੁਕਤ ਭੋਜਨ ਦੀਆਂ ਦੁਕਾਨਾਂ ਅਤੇ ਪਾਬੰਦੀਸ਼ੁਦਾ ਭੋਜਨ ਦੀ ਵਿਕਰੀ- ਪਾਬੰਦੀਸ਼ੁਦਾ ਭੋਜਨ ਦੀ ਆਨਲਾਈਨ ਵਿਕਰੀ ਸਮੇਤ), ਵਿਸੇਸ਼ ਵਪਾਰਾਂ ਲਈ (ਜਿਵੇਂ ਕਿ ਜਨਤਕ ਮਨੋਰੰਜਨ ਦੀਆਂ ਥਾਵਾਂ, ਵਪਾਰਕ ਇਸ਼ਨਾਨਘਰ, ਨਿੱਜੀ ਤੈਰਾਕੀ ਪੂਲ, ਅੰਤਮ ਸੰਸਕਾਰ ਪਾਰਲਰ, ਅੰਡਰਟੇਕਰ ਕਾਰੋਬਾਰ, ਬੁੱਚੜਖਾਨੇ ਅਤੇ ਅਪਮਾਨਜਨਕ ਕਾਰੋਬਾਰ) ਅਤੇ ਕਰਾਓਕੇ ਅਦਾਰਿਆਂ ਲਈ ਲਾਇਸੰਸ ਦੇਣ ਦਾ ਅਧਿਕਾਰ ਰੱਖਦੀ ਹੈ। ਵਿਭਾਗ ਲਾਇਸੰਸਸ਼ੁਦਾ ਅਤੇ ਆਗਿਆ ਪ੍ਰਾਪਤ ਅਹਾਤਿਆਂ ਦੀ ਨਿਯਮਤ ਜਾਂਚ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਇਸੰਸ ਅਤੇ ਪਰਮਿਟ ਧਾਰਕ ਲਾਇਸੰਸ ਦੀਆਂ ਲੋੜਾਂ ਅਤੇ ਸ਼ਰਤਾਂ ਦੇ ਨਾਲ ਨਾਲ ਕਾਨੂੰਨ ਦੀ ਪਾਲਣਾ ਕਰਦੇ ਹਨ।
ਭੋਜਨ ਸੁਰੱਖਿਆ
FEHD ਦਾ ਭੋਜਨ ਸਰੁੱਖਿਆ ਕੇਂਦਰ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਮਨੁੱਖੀ ਖਪਤ ਲਈ ਉਪਲਬਧ ਭੋਜਨ ਪੌਸ਼ਟਿਕ, ਸਾਫ-ਸੁੱਥਰਾ, ਸੁਰੱਖਿਅਤ ਅਤੇ ਸਹੀ ਢੰਗ ਨਾਲ ਲੇਬਲ ਹੈ; ਸਜੀਵ ਭੋਜਨ ਜਾਨਵਰਾਂ ਦੀ ਜਾਂਚ ਅਤੇ ਨਿਯੰਤਰਣ ਦੁਆਰਾ ਜਨਤਕ ਸਿਹਤ ਦੀ ਰਾਖੀ ਲਈ; ਅਤੇ ਭੋਜਨ ਅਤੇ ਜਨਤਕ ਸਿਹਤ ਮਾਮਲਿਆਂ ਦੇ ਸਬੰਧ ਵਿੱਚ ਜੋਖਮ ਪ੍ਰਬੰਧਨ ਉਪਾਵਾਂ ਬਾਰੇ ਲੋਕਾਂ ਨੂੰ ਸਲਾਹ ਦੇਣ ਲਈ ਜ਼ਿੰਮੇਵਾਰ ਹੈ।
ਪ੍ਰਾਈਵੇਟ ਕੋਲੰਬਰੀਆ
FEHD ਦਾ ਪ੍ਰਾਈਵੇਟ ਕੋਲੰਬਰੀਆ ਅਫੇਅਰਜ਼ ਆਫ਼ਿਸ ਪ੍ਰਾਈਵੇਟ ਕੋਲੰਬਰੀਆ ਆਰਡੀਨੈਂਸ (ਚੈਪਟਰ 630) ਨੂੰ ਲਾਗੂ ਕਰਨ ਨਾਲ ਜੁੜੇ ਮਾਮਲਿਆਂ ਨੂੰ ਸੰਭਾਲਣ ਲਈ ਅਤੇ ਪ੍ਰਾਈਵੇਟ ਕੋਲੰਬਰੀਆ ਲਾਇਸੰਸਿਗ ਬੋਰਡ ਨੂੰ ਕਾਰਜਕਾਰੀ ਸਹਾਇਤਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ। ਆਰਡੀਨੈਂਸ ਪ੍ਰਾਈਵੇਟ ਕੋਲੰਬਰੀਆ ਦੇ ਸੰਚਾਲਨ ਨੂੰ ਨਿਯਮਤ ਕਰਨ ਲਈ ਲਾਇਸੰਸ ਸਕੀਮ ਪੇਸ਼ ਕਰਦਾ ਹੈ। ਆਰਡੀਨੈਂਸ ਦੇ ਤਹਿਤ, ਹਾਂਗਕਾਂਗ ਵਿੱਚ ਇੱਕ ਨਿੱਜੀ ਕੋਲੰਬਰੀਅਮ ਦੇ ਸੰਚਾਲਨ ਨੂੰ ਇੱਕ ਵਿਸ਼ੇਸ਼ ਸਾਧਨ ਦੁਆਰਾ ਕਵਰ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਲਾਇਸੈਂਸ, ਛੋਟ ਜਾਂ ਦੇਣਦਾਰੀ ਦੀ ਅਸਥਾਈ ਮੁਅੱਤਲੀ, ਅਤੇ ਸਿਰਫ ਨਿੱਜੀ ਕੋਲੰਬਰੀਆ ਜਿਨ੍ਹਾਂ ਨੇ ਲਾਇਸੈਂਸ ਪ੍ਰਾਪਤ ਕੀਤਾ ਹੈ ਉਹ ਸਥਾਨਾਂ ਨੂੰ ਵੇਚ ਸਕਦੇ ਹਨ ਜਾਂ ਨਵੇਂ ਸਿਰਿਉਂ ਸਥਾਨਾਂ ਨੂੰ ਕਿਰਾਏ ‘ਤੇ ਦੇ ਸਕਦੇ ਹਨ।
ਵਾਤਾਵਰਣ ਸੰਬੰਧੀ ਪਰੇਸ਼ਾਨੀਆਂ
FEHD ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਨਜਿੱਠਦਾ ਹੈ, ਜਿਸ ਵਿੱਚ ਪਾਣੀ ਦਾ ਰਿਸਾਅ, ਏਅਰ ਕੰਡੀਸ਼ਨਰਾਂ ਦਾ ਟਪਕਣਾ ਅਤੇ ਕੂੜਾ ਇਕੱਠਾ ਹੋਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਸ਼ਾਮਲ ਹਨ, ਜਿਹਨਾਂ ਨੂੰ ਘਟਾਉਣ ਨੂੰ ਯਕੀਨੀ ਬਣਾਉਣ ਲਈ ਸਲਾਹਕਾਰ ਪੱਤਰ ਅਤੇ ਕਾਨੂੰਨੀ ਪਰੇਸ਼ਾਨੀ ਨੋਟਿਸ ਜਾਰੀ ਕੀਤੇ ਜਾਂਦੇ ਹਨ।
ਵਿਭਾਗ ਨੇ ਇਮਾਰਤਾਂ ਵਿੱਚ ਪਾਣੀ ਦੇ ਰਿਸਾਅ ਦੀਆਂ ਰਿਪੋਰਟਾਂ ਨਾਲ ਨਜਿੱਠਣ ਅਤੇ ਯੋਜਨਾਬੱਧ ਜਾਂਚ ਰਾਹੀਂ ਰਿਸਾਅ ਦੇ ਸਰੋਤ ਦੀ ਪਛਾਣ ਕਰਨ ਵਾਸਤੇ 'ਇਕ ਸਟਾਪ' ਸੇਵਾ ਪ੍ਰਦਾਨ ਕਰਨ ਲਈ ਬਿਲਡਿੰਗਜ਼ ਵਿਭਾਗ (BD) ਨਾਲ ਸੰਯੁਕਤ ਦਫਤਰ ਸਥਾਪਤ ਕੀਤਾ ਹੈ । ਸੰਯੁਕਤ ਦਫਤਰ ਦੀ ਕਾਰਜਕਾਰੀ ਟੀਮ BD ਦੇ ਕਾਨੂੰਨੀ ਅਧਿਕਾਰੀ ਅਤੇ ਬਿਲਡਿੰਗ ਸਰਵੇਖਣ ਮੁਹਾਰਤ ਦੋਹਾਂ ਦੇ ਨਾਲ ਹੈ, ਜੋ ਪਾਣੀ ਦੇ ਰਿਸਾਅ ਦੀਆਂ ਸਮੱਸਿਆਵਾਂ ਦੇ ਸਰੋਤਾਂ ਦੀ ਜਾਂਚ ਅਤੇ ਪਛਾਣ ਕਰਨ ਵਿੱਚ ਤੇਜ਼ੀ ਲਿਆਉਣ ਵਿੱਚ ਸਹਾਇਤਾ ਕਰਦੀ ਹੈ।